GurVaak — Your Conversation with Your Guru

ਸ੍ਰੀ ਗੁਰੂ ਗ੍ਰੰਥ, ਦਸਮ ਗ੍ਰੰਥ ਤੇ ਸਰਬਲੋਹ ਗ੍ਰੰਥ

Sri Guru Granth Sahib, Dasam Granth & Sarbloh Granth

Sri Dasam Granth Sahib Ji

ਸ੍ਰੀ ਦਸਮ ਗ੍ਰੰਥ ਸਾਹਿਬ ਜੀ
Sri Dasam Granth Sahib Ji

ਬਿਸਨਪਦ ॥ ਮਾਰੂ ॥

VISHNUPADA MARU

ਸੁਰਪੁਰ ਨਾਰਿ ਬਧਾਵਾ ਮਾਨਾ ॥

ਬਰਿ ਹੈ ਆਜ ਮਹਾ ਸੁਭਟਨ ਕੌ ਸਮਰ ਸੁਯੰਬਰ ਜਾਨਾ ॥

The heavenly damsels began to sing songs of felicitation thinking that they would be wedding the great warriors in that swayamvara of war

ਲਖਿ ਹੈ ਏਕ ਪਾਇ ਠਾਢੀ ਹਮ ਜਿਮ ਜਿਮ ਸੁਭਟ ਜੁਝੈ ਹੈ ॥

ਤਿਮ ਤਿਮ ਘਾਲਿ ਪਾਲਕੀ ਆਪਨ ਅਮਰਪੁਰੀ ਲੈ ਜੈ ਹੈ ॥

That they would stand on one foot and observe the warriors fighting and immediately take them to heaven, causing them to sit in their palanquins

ਚੰਦਨ ਚਾਰੁ ਚਿਤ੍ਰ ਚੰਦਨ ਕੇ ਚੰਚਲ ਅੰਗ ਚੜਾਊ ॥

ਜਾ ਦਿਨ ਸਮਰ ਸੁਅੰਬਰ ਕਰਿ ਕੈ ਪਰਮ ਪਿਅਰ ਵਹਿ ਪਾਊ ॥

The day on which they would come into contact with their beloved one, on that day they would decorated with sandal their pretty limbs

ਤਾ ਦਿਨ ਦੇਹ ਸਫਲ ਕਰਿ ਮਾਨੋ ਅੰਗ ਸੀਂਗਾਰ ਧਰੋ ॥

ਜਾ ਦਿਨ ਸਮਰ ਸੁਯੰਬਰ ਸਖੀ ਰੀ ਪਾਰਸ ਨਾਥ ਬਰੋ ॥੧੦੮॥

O friend! the day on which they would wed Parasnath, on that day they would consider their body as fruitful and then embellish it.34.108.

Sri Guru Granth Sahib Ji

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Sri Guru Granth Sahib Ji

ਸਲੋਕ ਮਃ ੪ ॥

Slok 4th Guru.

ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥

In greed, avarice and pride the self -willed forget the Primal Lord.

ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥

In wrangling they pass their night and day and deliberate not over the Name.

ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥

The Creator has taken away all their pure understanding and they talk all evil.

ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧੵਾਰੁ ॥

With no gift whatever they feel contented. In their heart are inordinate desire, ignorance and darkness.

ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥

Nanak, it is good to break away from the perverse who bear love and attachment to mammon.

Sri Sarbloh Granth Sahib Ji

ਸ੍ਰੀ ਸਰਬਲੋਹ ਗ੍ਰੰਥ ਸਾਹਿਬ ਜੀ · ਪੰਨਾ 283
Sri Sarbloh Granth Sahib Ji · Page 283

੨੩੧

ਦੁਰਾਇ ਛਤ੍ਰ ਫਿਰਾਇ ਚਾਮਰ ਬੱਜ ਰਤਨਨ ਰੰਗ ਹੇ ॥
ਛਕਾਯ ਭੂਸ਼ਨ ਬਸਨ ਮਨਿ ਗਨ ਜੜਿਤ ਖਚਿਤ ਸੁਰੰਗ ਹੇ ॥
ਸਸਤ੍ਰ ਅਸਤ੍ਰ ਅਪਾਰ ਲੈ ਚੜਿ ਚਲੇ ਸਾਮ ਕੁਰੰਗ ਹੇ ॥੧੯੬੦॥੧੭੭॥
ਕੰਜ ਤਨੁ ਮ੍ਰਿਗ ਨਜਨ ਰਾਜਿਤ ਕਮਲ ਬਰਨ ਅਨੂਪ ਹੇ ॥
ਅੰਗ ਅੰਗ ਅਨੰਗ ਦਮਕਿਤ ਨਵਲ ਨਵਤਨ ਰੂਪ ਹੇ ॥
ਬਿਮਲ ਅਮਲ ਤਨ ਭ੍ਰਿੰਗ ਗੁੰਜਨ ਕਮਲ ਬਾਸਤ ਊਪ ਹੇ ॥
ਕਰ ਦਰਸ ਮੰਗਲ ਜਾਤਿ ਬਲਿਬਲਿ ਪਾਵਨ ਪੁਨੀਤ ਸਰੂਪ ਹੇ ॥੧੯੬੧॥੧੭੮॥
ਲਾਲ ਮੁਕਤਾ ਵਾਰ ਭਾਰਤਿ ਸੁਰਬਧੁਨ ਮੁਖਿ ਮ੍ਰਿਗ ਮੀਨ ਹੇ ॥
ਠਠੇ ਖਗ ਮ੍ਰਿਗ ਪਥਿਕ ਮਗ ਤਜ ਲੁਭਿ ਮਧੁਕਰ ਲੀਨ ਹੇ ॥
ਬੇਵਾਨ ਨਾਨਾ ਕਟਕ ਸੁਰ ਨਰ ਚੜੇ ਦੇਵ ਸੁਖੀਨ ਹੇ ॥
ਹੋਤ ਬਰਖਾ ਪੁਸ਼ਪ ਪੁੰਜਨ ਮਨਿ ਲਾਲ ਵਾਰ ਖਜੀਨ ਹੇ ॥੧੯੬੨॥੧੭੯॥
ਤਨ ਕਨਕ ਮੇਰੁ ਸੁਮੇਰ ਉਤੇ ਬਜਿ ਘੰਟਾ ਸੰਖ ਹੇ ॥
ਧਵਜਾ ਦਮਾਮਨ ਟੰਕ ਭੇਰਿਨ ਨਾਜ ਨਾਦ ਬਿਸੰਖ ਹੇ ॥
ਸਜ ਅਰਬਿ ਸੈਨ ਪ੍ਰਧਾਨ ਸੁਰ ਨਰ ਹਰ ਕੁਮਕ ਗਨਪਤਿ ਸਜਾਮ ਹੇ ॥
ਆਜ ਸਿਵ ਪਹਿ ਬੰਧੁ ਦੋਊ ਹਰ ਬੁਲੇ ਆਦੁ ਮਾਨ ਹੇ ॥੧੯੬੩॥੧੮੦॥
ਬਜਿਤ ਤਾਲ ਤੰਬੁਰ ਤੁਰਹੀ ਢੋਲ ਢਢ ਮ੍ਰਿਦੰਗ ਹੇ ॥
ਨਚਿਤ ਭੂਤ ਮਸਾਨ ਭੈਰਵ ਰਾਜਿਤ ਸੁਰ ਨਿਸੰਗ ਹੇ ॥
ਬਿਰਕਤ ਅਪਛਰ ਹੂਰ ਗੰਧ੍ਰਬ ਪਰੀ ਚਤੁਰ ਬਰੰਗ ਹੇ ॥
ਛਜਿਤ ਸਿਵ ਰਵਿ ਸਸਿ ਨ੍ਰਿਪਤਿ ਜੁਤ ਸਜਾਮ ਗਨਪਤਿ ਸੰਗ ਹੇ ॥੧੯੬੪॥੧੮੧॥
ਟੰਕੋਰ ਧਨੁਖ ਭੁੰਕਾਰ ਭੇਰਿਨ ਧਮਕ ਤੱਪ ਪਲੰਗ ਹੇ ॥
ਫਹਿਰਾਤ ਬੈਰਕ ਕੇਤੁ ਧੁਜਬਰ ਹੋਤ ਹਰਖ ਉਮੰਗ ਹੇ ॥
ਹੰਸਕੇਤੁ ਮਜੰਕਪੁਜ ਨ੍ਰਿਪ ਸਭ ਸੇਤ ਬਲਿੰਦ ਹੇ ॥
ਸਯਨ ਸੈਨ ਬਿਵਾਨ ਸੁਰ ਦਲ ਘਨੀ ਸੈਨ ਨਰਿੰਦ ਹੇ ॥੧੯੬੫॥੧੮੨॥
ਲਲਕਾਰ ਧਾਯ ਪਰੇ ਸੁਰਾਸੁਰ ਬਰਖਾਯ ਤੀਰ ਤੁਵੰਗ ਹੇ ॥
ਸਮੁਹਾਜ ਬੀਰ ਜੁਝਾਰ ਜੌਪਨ ਮਟਕਾਯ ਚਪਲ ਤੁਰੰਗ ਹੇ ॥
ਅਹਿਰਾਜ ਦੁੰਦਭਿ ਡੰਕ ਪੈਸਾ ਨਾਜ ਭੇਰਿ ਮ੍ਰਿਦੰਗ ਹੇ ॥
ਪਿਲਚਾਜ ਮਲ ਵਰਜਾਮ ਸੁਭਟਨ ਜੁਟੇ ਬੀਰ ਨਿਸੰਗ ਹੇ ॥੧੯੬੬॥੧੮੩॥

231

The royal umbrella is held aloft, the fly-whisks are waved, and the colors of jewels shine.
Adorned with ornaments and garments embedded and inlaid with gems and pearls.
Carrying countless weapons and missiles, the army of the Kurung advances. ||1960||177||

The body is like a lotus, the eyes like those of a deer, and the complexion is an incomparable lotus-hue.
Every limb glows with the brilliance of the god of love, possessing a fresh and jewel-like beauty.
The body is pure and stainless; bees hum around the lotus-like form.
Seeking a vision of this auspicious one, all surrender to this pure and sanctified form. ||1961||178||

Wearing red pearls and garlands, the face is as captivating as a deer or a fish.
The birds, deer, and travelers leave their paths, drawn and absorbed like bees to honey.
The army is vast and diverse; gods and humans ascend, and the deities are blissful.
As rain falls, clusters of flowers bloom, and the red gems shine brilliantly. ||1962||179||

The body is like golden Mount Meru, where bells and conchs resound.
Banners, drums, and kettledrums beat with countless rhythmic sounds.
Billions of soldiers are arrayed, with gods, humans, and the hosts of Ganpati in formation.
Today, both Hari and the primordial honor have come to meet Shiva. ||1963||180||

The rhythm of the tambura, trumpets, drums, and mridangas resounds.
The ghosts of the cremation grounds and Bhairava dance, adorned and accompanied by gods.
Apsaras, Hoors, Gandharvas, and fairies of various colors are present.
Shiva, the Sun, the Moon, and kings are arrayed together with the hosts of Ganpati. ||1964||181||

The sound of bows, the roar of drums, and the thundering of kettledrums shake the earth.
The banners and flags of the adversaries flutter, while joy and excitement overflow.
The royal elephants, like white swans and mountains, are all as white as snow.
The army is vast, with divine legions and the great forces of the kings. ||1965||182||

With a war cry, the gods and demons charge, raining down arrows and spears.
Brave warriors clash in combat, while the restless horses gallop and sway.
The sounds of the serpent-king's drums, bells, and mridangas echo.
The warriors engage in fierce battle, as the brave soldiers assemble without hesitation. ||1966||183||